21 ਅਕਤੂਬਰ ਨੂੰ ਵੋਟਰ ਬੈਲਟ ਬਾਕਸਾਂ ਵਿੱਚ ਵੋਟ ਪਾਉਣਗੇ।
ਉਹ ਫੈਸਲਾ ਕਰਨਗੇ ਕਿ ਜਸਟਿਨ ਟਰੂਡੋ ਦੇ ਲਿਬਰਲਾਂ ਨੂੰ ਦੁਬਾਰਾ ਚੁਣਨਾ ਹੈ ਜਾਂ ਕਨੇਡਾ ਦੀ ਅਗਲੀ ਸਰਕਾਰ ਬਣਾਉਣ ਲਈ ਕਿਸੇ ਹੋਰ ਪਾਰਟੀ ਦੀ ਚੋਣ ਕਰਨੀ ਹੈ।
ਇਹ ਉਹ ਸਾਰਿਆਂ ਗੱਲਾਂ ਹਨ ਜੋ 43ਵੀਆਂ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਲਈ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਹਨ:
ਮੈਂ ਕਿਸ ਨੂੰ ਵੋਟ ਪਾਉਣੀ ਹੈ, ਅਤੇ ਮੈਂ ਕਿੱਥੇ ਵੋਟ ਪਾਉਣੀ ਹੈ?
ਹਰੇਕ ਵੋਟਰ ਇੱਕ ਖਾਸ ਪੋਲਿੰਗ ਸਟੇਸ਼ਨ ਤੇ ਵੋਟ ਪਾਏਗਾ, ਜਿਸਦੀ ਪਛਾਣ ਉਸਦੇ ਵੋਟਰ ਜਾਣਕਾਰੀ ਕਾਰਡ ‘ਤੇ ਹੁੰਦੀ ਹੈ।
ਇਲੈਕਸ਼ਨਜ਼ ਕਨੇਡਾ ਦੀ ਪ੍ਰਮਾਣਿਤ ਪੋਲਿੰਗ ਸਟੇਸ਼ਨਾਂ ਅਤੇ ਉਹਨਾਂ ਦੇ ਸਥਾਨਾਂ ਦੀ ਇੱਕ ਸੂਚੀ {1>ਇਥੇ<1} ਵੀ ਉਪਲਬਧ ਹੋਵੇਗੀ।
ਸਾਰੇ 338 ਰਾਈਡਿੰਗਾਂ ਵਿੱਚ ਚੱਲ ਰਹੇ ਉਮੀਦਵਾਰਾਂ ਦੀ ਸੂਚੀ ਲੱਭਣ ਲਈ, {1>ਇੱਥੇ<1} ਕਲਿੱਕ ਕਰੋ।
ਕੌਣ ਵੋਟ ਪਾ ਸਕਦਾ ਹੈ?
ਵੋਟ ਪਾਉਣ ਲਈ ਜ਼ਰੂਰੀ ਹੈ ਕਿ:
– ਤੁਸੀਂ ਕੈਨੇਡਾ ਦੇ ਨਾਗਰਿਕ ਹੋਵੋ
– 18 ਸਾਲ ਜਾਂ ਵੱਧ ਦੇ ਹੋਵੋ
– ਆਪਣੀ ਪਛਾਣ ਅਤੇ ਪਤੇ ਦਾ ਸਬੂਤ ਦੇ ਸਕੋ
ਇਹ ਪਤਾ ਲਗਾਉਣ ਲਈ ਕਿ ਕੀ ਤੁਸੀਂ ਵੋਟ ਪਾਉਣ ਲਈ ਰਜਿਸਟਰਡ ਹੋਏ ਜਾ ਨਹੀਂ{1>,<1} {2>ਇੱਥੇ<2} ਕਲਿਕ ਕਰੋ।
ਜੇ ਤੁਸੀਂ ਹੁਣ ਰਜਿਸਟਰਡ ਨਹੀਂ ਹੋ, ਤਾਂ ਤੁਸੀਂ ਸਹੀ ਦਸਤਾਵੇਜ਼ਾਂ ਦੇ ਨਾਲ ਪੋਲਿੰਗ ਸਟੇਸ਼ਨ ‘ਤੇ ਵਿਅਕਤੀਗਤ ਰੂਪ ਵਿੱਚ ਰਜਿਸਟਰ ਹੋ ਸਕਦੇ ਹੋ।
ਮੈਨੂੰ ਕਿਹੜੇ ਦਸਤਾਵੇਜ਼ ਚਾਹੀਦੇ ਹਨ ?
Get daily National news
ਵੋਟ ਪਾਉਣ ਲਈ, ਤੁਹਾਨੂੰ ਆਪਣੀ ਪਛਾਣ ਅਤੇ ਪਤੇ ਦਾ ਸਬੂਤ ਦੇਣ ਦੀ ਲੋੜ ਹੁੰਦੀ ਹੈ।
ਅਜਿਹਾ ਕਰਨ ਦੇ ਦੋ ਤਰੀਕੇ ਹਨ:
ਆਪਣੇ ਡਰਾਈਵਰ ਲਾਇਸੈਂਸ ਜਾਂ ਕੋਈ ਅਜੀਹੀ ਆਈਡੀ ਲਿਆਓ ਜਿਸ ‘ਤੇ ਤੁਹਾਡੀ ਫੋਟੋ, ਨਾਮ ਅਤੇ ਪਤਾ ਹੋਵੇ ਅਤੇ ਓਹ ਸਰਕਾਰ (ਸੰਘੀ, ਸੂਬਾਈ ਜਾਂ ਮਿਉਨਿਸਪਲ) ਦੁਆਰਾ ਜਾਰੀ ਕੀਤੀ ਗਈ ਹੋਵੇ।
ਦੋ ਅਜਿਹੀਆਂ ਆਈਡੀਆਂ ਦਿਖਾਓ ਜਿਨ੍ਹਾਂ ‘ਤੇ ਤੁਹਾਡਾ ਨਾਮ ਹੋਵੇ।
ਇਹਨਾਂ ਵਿੱਚੋਂ ਘੱਟੋ-ਘੱਟ ਇੱਕ ‘ਤੇ ਤੁਹਾਡਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ।
ਉਦਾਹਰਨ ਲਈ, ਤੁਸੀਂ ਪਾਸਪੋਰਟ ਅਤੇ ਯੂਟਿਲਿਟੀ ਬਿੱਲ, ਦੋਵੇਂ ਦਿਖਾ ਸਕਦੇ ਹੋ।
ਤੁਹਾਨੂੰ ਸਵੀਕਾਰਨਯੋਗ ਆਈਡੀਆਂ ਦੀ ਪੂਰੀ ਸੂਚੀ {1>ਇੱਥੇ<1} ਮਿਲ ਸਕਦੀ ਹੈ।
READ MORE: What federal leaders have pledged on the economy
ਜੇ ਮੇਰੇ ਕੋਲ ਆਈਡੀ ਨਹੀਂ ਹੈ ਤਾਂ ਮੈਂ ਕੀ ਕਰਾਂ?
ਇਲੈਕਸ਼ਨਜ਼ ਕਨੇਡਾ ਦੇ ਅਨੁਸਾਰ, ਤੁਸੀਂ ਆਪਣੀ ਪਛਾਣ ਅਤੇ ਆਪਣੇ ਪਤੇ ਦਾ ਲਿਖਤੀ ਰੂਪ ਵਿੱਚ ਐਲਾਨ ਕਰਕੇ ਅਤੇ ਆਪਣੇ ਲਈ ਕਿਸੇ ਦੀ ਗਵਾਹੀ ਦੁਆ ਕੇ ਆਈਡੀ ਦੇ ਬਿਨਾਂ ਵੀ ਵੋਟ ਪਾ ਸਕਦੇ ਹੋ।
ਉਸ ਵਿਅਕਤੀ ਨੂੰ ਪਛਾਣ ਅਤੇ ਪਤਾ ਸਾਬਤ ਕਰਨ ਦੀ ਸਮਰੱਥ ਹੋਨੀ ਜਰੂਰੀ ਹੈ।
ਮੈਂ ਕਦੋਂ ਵੋਟ ਪਾ ਸਕਦਾ/ਸਕਦੀ ਹਾਂ ?
ਇਹ ਕੁਝ ਦਿਨ ਹਨ ਜਦੋਂ ਤੁਸੀਂ ਸੰਘੀ ਚੋਣਾਂ ਵਿੱਚ ਵੋਟ ਪਾ ਸਕਦੇ ਹੋ{1>:<1}
– 21 ਅਕਤੂਬਰ 2019 ਨੂੰ ਚੋਣਾਂ ਵਾਲੇ ਦਿਨ ਆਪਣੇ ਪੋਲਿੰਗ ਸਥਾਨ ‘ਤੇ ਵੋਟ ਪਾਓ।
– ਜੇ ਤੁਸੀਂ ਚੋਣਾਂ ਵਾਲੇ ਦਿਨ ਵੋਟ ਨਹੀਂ ਪਾ ਸਕਦੇ ਹੋ, ਤਾਂ ਅਗਾਉਂ ਪੋਲਿੰਗ ਸਥਾਨ 11, 12, 13 ਅਤੇ 14 ਅਕਤੂਬਰ ਨੂੰ ਖੁੱਲ੍ਹਣਗੇ।
ਇਹ ਸਥਾਨ ਤੁਹਾਡੇ ਵੋਟਰ ਜਾਣਕਾਰੀ ਕਾਰਡ ਤੇ ਛਪੇ ਹੋਣਗੇ।
– ਤੁਸੀਂ 15 ਅਕਤੂਬਰ ਤੱਕ ਇੱਕ ਖਾਸ ਵੋਟ-ਪਰਚੀ ਦੇ ਨਾਲ ਕਿਸੇ ਵੀ ਇਲੈਕਸ਼ਨ ਕੈਨੇਡਾ ਦਫਤਰ ਵਿਚ ਵਿਅਕਤੀਗਤ ਤੌਰ ਤੇ ਵੋਟ ਪਾ ਸਕਦੇ ਹੋ।
ਤੁਸੀਂ ਡਾਕ ਰਾਹੀਂ ਵੀ ਵੋਟ ਪਾ ਸਕਦੇ ਹੋ ਬਸ਼ਰਤੇ ਪਰ 15 ਅਕਤੂਬਰ ਨੂੰ ਸ਼ਾਮ 6 ਵਜੇ ET ਤੋਂ ਪਹਿਲਾਂ
ET 15 ਅਕਤੂਬਰ ਨੂੰ
ਚੋਣਾਂ ਵਾਲੇ ਦਿਨ ਕੈਨੇਡਾ ਭਰ ਵਿੱਚ ਵੋਟ ਪਾਉਣ ਦਾ ਸਮਾਂ (ਸਾਰੇ ਸਮੇਂ ਸਥਾਨਕ ਹਨ):
ਨਿਊਫਾਉਂਡਲੈਂਡ ਸਮਾਂ:
ਸਵੇਰੇ 8:30 – ਸ਼ਾਮ 8:30 ਵਜੇ
ਐਟਲਾਂਟਿਕ ਸਮਾਂ:
ਈਸਟਰਨ ਸਮਾਂ:
ਸਵੇਰੇ 9:30 – ਸ਼ਾਮ 9:30 ਵਜੇ
ਕੇਂਦਰੀ ਸਮਾਂ{1>*<1}:
ਮਾਉਨਟੇਨ ਸਮਾਂ{1>*<1}:
ਸਵੇਰੇ 7:30 – ਸ਼ਾਮ 7:30 ਵਜੇ
ਪ੍ਰਸ਼ਾਂਤ ਸਮਾਂ:
ਸਵੇਰੇ 7 – ਸ਼ਾਮ 7 ਵਜੇ
ਕੀ ਮੈਨੂੰ ਵੋਟ ਪਾਉਣ ਲਈ ਕੰਮ ਤੋਂ ਛੁੱਟੀ ਮਿਲ ਸਕਦੀ ਹੈ ?
{1>ਕੈਨੇਡੀਅਨ ਕਾਨੂੰਨ ਦੇ ਤਹਿਤ, ਜਦੋਂ ਚੋਣਾਂ ਚੱਲ ਰਹੀਆਂ ਹੋਣ ਤਾਂ <1}ਹਰੇਕ ਰੁਜ਼ਗਾਰਦਾਤਾ ਨੂੰ {2>ਤਨਖਾਹ ਵਿੱਚ ਕਿਸੇ ਕਟੌਤੀ ਦੇ ਬਿਨਾਂ<2} ਕਰਮਚਾਰੀਆਂ ਨੂੰ ਲਗਾਤਾਰ ਤਿੰਨ ਘੰਟੇ ਵੋਟ ਪਾਉਣ ਲਈ ਦੇਣਾ ਚਾਹੀਦਾ ਹੈ।
ਬੇਘਰ ਲੋਕਾਂ ਲਈ ਵੋਟ ਪਾਉਣ ਦੀ ਜਾਣਕਾਰੀ
ਜੇ ਤੁਸੀਂ ਬੇਘਰ ਹੋ ਅਤੇ ਕਿਸੇ ਸ਼ੈਲਟਰ ਵਿੱਚ ਰਹਿੰਦੇ ਹੋ, ਤਾਂ ਤੁਸੀਂ ਸ਼ੈਲਟਰ
ਦੇ ਪਤੇ ਨੂੰ ਆਪਣੇ ਘਰ ਦੇ ਪਤੇ ਵਜੋਂ ਵਰਤ ਸਕਦੇ ਹੋ।
ਜੇ ਤੁਸੀਂ ਸਟਰੀਟ ਤੇ ਰਹਿੰਦੇ ਹੋ, ਤਾਂ ਤੁਸੀਂ ਉਸ ਸ਼ੈਲਟਰ ਜਾਂ ਸੂਪ ਕਿਚਨ ਦੇ ਪਤੇ ਨੂੰ ਆਪਣੇ ਘਰ ਦੇ ਪਤੇ ਵਜੋਂ ਵਰਤ ਸਕਦੇ ਹੋ ਜਿੱਥੇ ਤੁਸੀਂ ਸੇਵਾਵਾਂ ਪ੍ਰਾਪਤ ਕਰਦੇ ਹੋ।
ਆਪਣਾ ਪਤਾ ਸਾਬਤ ਕਰਨ ਲਈ, ਤੁਹਾਨੂੰ ਉਸ ਸ਼ੈਲਟਰ ਜਾਂ ਸੂਪ ਕਿਚਨ ਦੇ ਕਿਸੇ ਅਧਿਕਾਰੀ ਤੋਂ ਆਪਣੇ ਲਈ ਰਿਹਾਇਸ਼ੀ ਦੀ ਪੁਸ਼ਟੀ ਕਰਨ ਵਾਲਾ ਇੱਕ ਪੱਤਰ ਭਰਵਾਉਣ ਦੀ ਲੋੜ ਹਿਵੇਗੀ।
ਜੇ ਤੁਹਾਡੇ ਕੋਲ ਕੋਈ ਆਈਡੀ ਨਹੀਂ ਹੈ, ਤਾਂ ਤੁਸੀਂ ਕਿਸੇ ਨੂੰ ਤੁਹਾਡੇ ਲਈ ਗਵਾਹੀ ਦੇਣ ਲਈ ਕਹਿ ਸਕਦੇ ਹੋ, ਪਰ ਉਹਨਾ ਕੋਲ ਮੌਜੂਦਾ ਪਤੇ ਦੇ ਨਾਲ ਆਪਣੀ ਵੈਧ ਆਈਡੀ ਜ਼ਰੂਰ ਹੋਣੀ ਚਾਹੀਦੀ ਹੈ।
READ MORE: What federal leaders have pledged on health care
ਵਿਦਿਆਰਥੀਆਂ ਲਈ ਵੋਟ ਪਾਉਣ ਦੀ ਜਾਣਕਾਰੀ
ਜਿਹੜੇ ਵਿਦਿਆਰਥੀ ਦੋ ਥਾਂਵਾਂ ‘ਤੇ ਰਹਿੰਦੇ ਹਨ, ਉਹਨਾਂ ਨੂੰ ਲਾਜ਼ਮੀ ਤੌਰ ‘ਤੇ ਇਹ ਫੈਸਲਾ ਕਰਨਾ ਹੁੰਦਾ ਹੈ ਕਿ ਉਹ ਚੋਣਾਂ ਦੇ ਉਦੇਸ਼ਾਂ ਲਈ ਕਿਹੜੀ ਥਾਂ ਨੂੰ ਘਰ ਮੰਨਦੇ ਹਨ।
ਜਿਹੜੀ ਵੀ ਥਾਂ ਹੋਵੇ, ਉਹਨਾਂ ਨੂੰ ਵੋਟ ਪਾਉਣ ਲਈ ਉਸ ਪਤੇ ਦੀ ਰਜਿਸਟਰੀ ਕਰਵਾਨੀ ਜ਼ਰੂਰੀ ਹੈ |
ਜੇ ਤੁਸੀਂ ਵਿਦੇਸ਼ ਪੜ੍ਹ ਰਹੇ ਹੋ, ਤਾਂ ਤੁਸੀਂ ਡਾਕ ਰਾਹੀਂ ਵੋਟ ਪਾ ਸਕਦੇ ਹੋ।
ਜੇ ਮੈਂ ਵਿਦੇਸ਼ ਵਿੱਚ ਰਹਿ ਰਿਹਾ ਇੱਕ ਕੈਨੇਡੀਅਨ ਨਾਗਰਿਕ ਹਾਂ ਤਾਂ ਕੀ ਮੈਂ ਵੋਟ ਪਾ ਸਕਦਾ/ਸਕਦੀ ਹਾਂ ?
ਹਾਂ।
ਅੰਤਰਰਾਸ਼ਟਰੀ ਵੋਟਰਾਂ ਦੇ ਰਜਿਸਟਰ ‘ਤੇ ਜਾਣ ਲਈ ਤੁਸੀਂ {1>ਇੱਥੇ<1} ਕਲਿੱਕ ਕਰ ਸਕਦੇ ਹੋ{2>,<2} ਅਤੇ ਇਕ ਵੋਟਿੰਗ ਕਿੱਟ ਤੁਹਾਨੂੰ ਭੇਜ ਦਿੱਤੀ ਜਾਏਗੀ।
ਕਿਸੇ ਪਾਰਟੀ ਨੂੰ ਜਿੱਤਣ ਲਈ ਕਿੰਨੀਆਂ ਸੀਟਾਂ ਦੀ ਲੋੜ ਹੁੰਦੀ ਹੈ ?
ਕਿਸੇ ਪਾਰਟੀ ਨੂੰ ਬਹੁਮਤ ਵਾਲੀ ਸਰਕਾਰ ਜਿੱਤਣ ਲਈ ਸੰਸਦ ਵਿਚ 170 ਸੀਟਾਂ ਦੀ ਲੋੜ ਹੁੰਦੀ ਹੈ।
ਘੱਟ ਗਿਣਤੀ ਸਰਕਾਰ ਇਕ ਅਜਿਹੀ ਪਾਰਟੀ ਦੁਆਰਾ ਜਿੱਤੀ ਜਾਂਦੀ ਹੈ ਜਿਸ ਨੂੰ 170 ਤੋਂ ਘੱਟ ਸੀਟਾਂ ਮਿਲਦੀਆਂ ਹਨ ਪਰ ਫਿਰ ਵੀ ਓਹ ਕਿਸੇ ਵੀ ਹੋਰ ਪਾਰਟੀ ਨਾਲੋਂ ਜ਼ਿਆਦਾ ਸੀਟਾਂ ਹੁੰਦੀਆਂ ਹਨ।
Comments